Saturday, 20/4/2024 | 8:52 UTC+0
Azadfoundation.in

ਆਜਾਦ ਫਾਉਂਡੇਸ਼ਨ ਟਰੱਸਟ ਨੇ ਮਾਲੇੇਰਕੋਟਲਾ ਕਲੱਬ ਵਿਖੇ ਕੀਤਾ 5ਵਾਂ ਅੇਵਾਰਡ ਸਮਾਰੋਹ

ਭਗਵੰਤ ਮਾਨ ਨੇ ਕੀਤਾ ‘ਫਖਰ-ਏ-ਮਾਲੇਰਕੋਟਲਾ’ ਐਵਾਰਡ ਨਾਲ ਕੀਤੇ ਮੈਰਿਟ ਹੋਲਡਰਾਂ ਵਿਦਿਆਰਥੀ ਸਨਮਾਨਿਤ ਮਾਲੇਰਕੋਟਲਾ: ਮਾਲੇਰਕੋਟਲਾ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਇੱਕ ਸਨਮਾਨ ਸਮਾਰੋਹ ਇੱਥੇ ਮਾਲੇਰਕੋਟਲਾ ਦੇ ਸਿਰਮੌਰ ਸਵੈ-ਸੇਵੀ ਸੰਗਠਨ ਅਜਾਦ ਫਾਉਂਡੇਸ਼ਨ ਟਰਸਟ (ਰਜਿ.)ਮਾਲੇਰਕੋਟਲਾ ਵਲੋਂ ਮਾਲੇਰਕੋਟਲਾ ਕਲੱਬ ਵਿਖੇ ਕੀਤਾ ਗਿਆ, ਇਸ ਮੌਕੇ ਤਹਿਸੀਲ ਮਾਲੇਰਕੋਟਲਾ ਨਾਲ ਸਬੰਧਤ ਪੰਜਾਬ ਸਕੂਲ ਸਿਖਿਆ ਬੋਰਡ ਦਸਵੀ , ਬਾਰਵੀਂ ਦੀ ਤਹਿਸੀਲ ਪੱਧਰੀ ਮੈਰਿਟ ਵਿੱਚ ਆਉਣ ਵਾਲੇ ਅਤੇ ਮੈਡੀਕਲ ਕਾਲਜਾਂ ਵਿੱਚ ਡਾਕਟਰੀ ਦੀ ਪੜਾਈ ਲਈ ਚੁਣੇ ਗਏ ਵਿਦਿਆਰਥੀਆਂ ਦਾ ‘ਫਖਰ-ਏ-ਮਾਲੇਰਕੋਟਲਾ’ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਸ ਤਹਿਤ ਦਸਵੀਂ ਅਤੇ ਬਾਰਵੀਂ ਨਾਲ ਸਬੰਧਤ ਮੁਹੰਮਦ ਕੈਫ, ਸਦਫ, ਅੇਲੀਜਾ ਅਰਸ਼ੀ, ਸੁਮਯੀਆ ਖਿਲਜੀ, ਜਰਕਾ, ਮਹਿਰੋਜ , ਸ਼ਮਾਂ ਅਤੇ ਅੇਮ.ਬੀ.ਬੀ.ਐਸ ਨਾਲ ਸਬੰਧਤ ਸਦਫ ਨਾਜ, ਸਾਕਸ਼ੀ ਸ਼ਰਮਾ, ਅਰਹਮ ਇਕਬਾਲ, ਆਮਨਾ ਮਲਿਕ, ਮਜੱਜਮਲ ਫਾਰੂਕੀ , ਸਾਕਿਬ ਸਲੀਮ (ਬੀ.ਵੀ.ਐਸ.ਸੀ ਏ.ਐਚ) ਅਦਿ ਨੂੰ ਫਖਰ-ਏ-ਮਾਲੇਰਕੋਟਲਾ’ ਦਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸਰਦਾਰ ਬਹਾਦਰ ਸਿੰਘ, ਸੇਵਾਮੁਕਤ ਵਧੀਕ ਡਿਪਟੀ ਕਮਿਸ਼ਨਰ ਵਲੋਂ ਕੀਤੀ ਗਈ। ਇਸ ਮੌਕੇ ਮੁੱਖ-ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਸਰਦਾਰ ਭਗਵੰਤ ਮਾਨ,ਮਾਨਯੋਗ ਮੈਬਰ ਪਾਰਲੀਮੈਂਟ ਹਲਕਾ ਸੰਗਰੂਰ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹਨਾਂ ਨੇ ਮਾਲੇਰਕੋਟਲਾ ਤਹਿਸੀਲ ਦਾ ਨਾਮ ਚਮਕਾਇਆ ਹੈ, ਇਸ ਲਈ ਉਹਨਾਂ ਦੇ ਮਾਪੇ ਵੀ ਵਧਾਈ ਦੇ ਪਾਤਰ ਹਨ। ਇਸ ਮੌਕੇ ਬੋਲਦਿਆਂ ਉਹਨਾਂ ਅੱਗੇ ਕਿਹਾ ਕਿ ਨੇਤਾਵਾਂ ਨੂੰ ਗਲੀਆਂ, ਨਾਲੀਆਂ, ਸਮਸ਼ਾਨ-ਸ਼ਥਾਨਾ ਦੀ ਰਾਜਨੀਤੀ ਚੋਂ ਨਿਕਲਕੇ ਮਿਆਰੀ ਸਿੱਖਿਆਂ, ਸੇਹਤ ਅਤੇ ਜਨਤਕ ਵਿਕਾਸ ਤੇ ਕੰਮ ਕਰਨ ਦੀ ਜਰੂਰਤ ਹੇ।ਭਾਰਤ ਇਸ ਪੱਖੋਂ ਬਹੁਤ ਪਿਛੜ ਰਿਹਾ ਹੈ। ਇਸ ਮੌਕੇ ਬੋਲਦਿਆ ਅਜਾਦ ਫਾਉਂਡੇਸ਼ਨ ਟਰਸਟ (ਰਜਿ.) ਮਾਲੇਰਕੋਟਲਾ ਦੇ ਸ੍ਰਪਰਸਤ ਡਾ. ਅਬਦੁਲ ਮਜੀਦ ਅਜਾਦ ਨੇ ਕਿਹਾ ਕਿ ਸਾਡਾ ਅਜਿਹੇ ਸਮਾਗਮਾ ਨੂੰ ਕਰਨ ਦਾ ਮਨੋਰਥ ਵਿਦਿਆਂਰਥੀਆਂ ਅੰਦਰ ਲੋਕ ਸੇਵਾ ਦੇ ਉਸ ਬੀਜ ਨੂੰ ਦਖਲ ਕਰਨਾ ਹੈ ਤਾਂ ਕਿ ਸਫਲਤਾ ਪ੍ਰਾਪਤ ਕਰਨ ਪਿੱਛੋਂ ਉਹ ਆਪਣੇ ਲੋਕਾਂ ਨੂੰ ਯਾਦ ਰੱਖਣ। ਇਸ ਮੌਕੇ ਅਜਾਦ ਫਾਉਂਡੇਸ਼ਨ ਟਰਸਟ (ਰਜਿ.) ਮਾਲੇਰਕੋਟਲਾ ਦੀ ਟੀਮ ਵਲੋਂ ਮੁੱਖ ਮਹਿਮਾਨ ,ਸਮਾਗਮ ਦੇ ਪ੍ਰਧਾਨ, ਉਚੇਚੇ ਤੌਰ ਤੇ ਸ਼ਾਮਲ ਹੋਏ ਡਾ.ਜਮੀਲ-ਉਰ ਰਹਿਮਾਨ, ਅਤੇ ਅੇਡਵੋਕੇਟ ਗੋਵਿੰਦਰ ਮਿੱਤਲ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਹੋਰਨਾਂ ਤੋਂ ਬਿਨਾਂ ਤਾਹਿਰਾ ਪਰਵੀਨ, ਡਾ.ਜਮੀਲ-ਉਰ ਰਹਿਮਾਨ, ਅਤੇ ਅੇਡਵੋਕੇਟ ਗੋਵਿੰਦਰ ਮਿੱਤਲ, ਅਸਲਮ ਨਾਜ, ਸਹਿਬਾਨਾਂ ਆਦਿ ਵਲੋਂ ਵੀ ਸੰਬੋਧਨ ਕੀਤਾ ਗਿਆ। ਸਟੇਜ ਸੰਚਾਲਣ ਅਮਜਦ ਵਿਲੋਨ ਵਲੋਂ ਕੀਤਾ ਗਿਆ। ਸਮਾਗਮ ਨੂੰ ਸਫਲ ਬਨਾਉਣ ਵਿੱਚ ਮੁਹੰਮਦ ਸਜਿਦ, ਅਸਗਰ ਅਲੀ, ਨਜੀਰ ਅਹਿਮਦ ,ਤਾਹਿਰਾ ਪ੍ਰਵੀਨ, ਸਰਾਜ ਅਨਵਰ, ਡਾ. ਮੁਹੰਮਦ ਰਮਜਾਨ ਆਦਿ ਵਲੋਂ ਵਿਸੇਸ਼ ਭੂਮਿਕਾ ਨਿਭਾਈ ਗਈ। IMG-20181111-WA0002 IMG-20181112-WA0006 IMG-20181111-WA0007 IMG-20181112-WA0012 IMG-20181112-WA0005 IMG-20181111-WA0006 IMG-20181112-WA0011 IMG-20181112-WA0008 IMG-20181111-WA0013 IMG-20181111-WA0010
About

POST YOUR COMMENTS

Your email address will not be published. Required fields are marked *