Thursday, 25/4/2024 | 1:34 UTC+0
Azadfoundation.in

ਅਜਾਦ ਫਾਉਂਡੇਸ਼ਨ ਨੇ ਕੀਤੀ ਡਾ. ਰਮਨ ਮੈਮੋਰੀਅਲ ਡਿਸ਼ਪੈਸਰੀ ਦੀ ਸ਼ੁਰੂਆਤ।

ਐਸ.ਡੀ.ਐਮ. ਨੇ ਕੀਤਾ ਬਿੰਜੋਕੀ ਵਿਖੇ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ, ਪੰਜਾਬ ਵਿੱਚ ਵਗਦੇ ਨਸ਼ਿਆਂ ਦੇ ਦਰਿਆ ਵਿਰੁੱਧ ਰਾਜਨੀਤਕ ਅਤੇ ਸਮਾਜ ਅਭਿਆਨ ਜਰੂਰੀ: ਸਿਮਰਜੀਤ ਸੇਹਕੇ ਮਾਲੇਰਕੋਟਲਾ (ANS) ਮਾਲੇਰਕੋਟਲਾ ਨੇੜੇ ਅਫਸਰਾਂ ਦੇ ਪਿੰਡ ਦੇ ਤੌਰ ਤੇ ਮਸ਼ਹੂਰ ਬਿੰਜੋਕੀ ਖੁਰਦ ਵਿਖੇ ਅਜਾਦ ਫਾਉਂਡੇਸ਼ਨ ਟਰੱਸਟ (ਰਜਿ), ਮਾਲੇਰਕੋਟਲਾ ਵਲੋਂ ਪਰੋਜੈਕਟ ਡਾਇਰੈਕਟਰ ਅਸਲਮ ਨਾਜ ਅਤੇ ਮਰਹੂਮ ਡਾ. ਰਮਨ ਸੋਹੀ ਦੇ ਪਰਿਵਾਰ ਦੇ ਸਹਿਯੋਗ ਨਾਲ ਇੱਕ ਡਾ.ਰਮਨ ਮੈਮੋਰੀਅਲ ਚੈਰੀਟੇਬਲ ਹੋਮਿਉਪੈਥੀ ਡਿਸਪੈਂਸਰੀ ਦੀ ਸ਼ੁਰੂਆਤ ਇੱਕ ਮੁਫਤ ਕੈਂਪ ਲਗਾਕੇ ਕੀਤੀ ਗਈ। ਡਿਸਪੈਂਸਰੀ ਦਾ ਉਦਘਾਟਨ ਡਾ. ਸੌਕਤ ਅਹਿਮਦ ਪਾਰੇ, ਆਈ.ਏ.ਐਸ. , ਐਸ.ਡੀ.ਐਮ. ਮਾਲੇਰਕੋਟਲਾ ਵਲੋਂ ਰਿਬਨ ਕੱਟਕੇ ਕੀਤਾ ਗਿਆ। ਉਦਘਾਟਨ ਮੌਕੇ ਕੀਤੇ ਗਏ ਸਮਾਗਮ ਦੀ ਪ੍ਰਧਾਨਗੀ ਸ. ਸਿਮਰਜੀਤ ਸਿੰਘ ਸੇਹਕੇ , ਸੂਬਾ ਮੀਤ ਪ੍ਰਧਾਨ, ਕਾਂਗਰਸ ਕਿਸਾਨ ਸੈਲ, ਪੰਜਾਬ ਇਸ ਵਲੇ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵੱਗ ਰਿਹਾ ਹੈ ਜਿਸਨੂੰ ਰੋਕਣ ਲਈ ਰਾਜਨੀਤਕ ਅਤੇ ਸਮਾਜ ਅਭਿਆਨ ਚਲਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ ਡਾ. ਸੌਕਤ ਅਹਿਮਦ ਪਾਰੇ, ਆਈ.ਏ.ਐਸ. ਨੇ ਕਿਹਾ ਕਿ ‘ਬੁਨਿਆਦੀ ਤਾਲੀਮ ਅਤੇ ਸੇਹਤ ਸੇਵਾਵਾਂ’ ਦੇਸ਼ ਦੀ ਉੱਨਤੀ ਵਿੱਚ ਮੋਹਰੀ ਰੋਲ ਨਿਭਾਉਂਦੀਆਂ ਹਨ, ਇਸ ਵਾਸਤੇ ਜਿਸ ਵੀ ਕੌਮ ਨੇ ਇਸ ਗੱਲ ਨੂੰ ਸਮਝ ਲਿਆ ਹੈ, ਉਹ ਕੌਮ ਵਿਕਾਸ ਦੀ ਦੌੜ ਵਿੱਚ ਅੱਗੇ ਨਿਕਲ ਗਈ ਹੈ। ਸਮਾਗਮ ਮੌਕੇ ਅਜਾਦ ਫਾਉਂਡੇਸ਼ਨ ਵਲੋਂ ਡਾ. ਸੌਕਤ ਅਹਿਮਦ ਪਾਰੇ, ਆਈ.ਏ.ਐਸ. , ਸਿਮਰਜੀਤ ਸੇਹਕੇ, ਲਖਵੀਰ ਕੌਰ ਢੀਂਡਸਾ, ਡਾਇਰੈਕਟਰ , ਭੁਪਿੰਦਰਾ ਗਲੋਬਲ ਸਕੂਲ, ਸਰਪੰਚ ਮੁਹੰਮਦ ਅੲਸ਼ਦ, ਸਰਾਜ ਸੰਧੂ, ਵਿੱਤ ਸਕੱਤਰ, ਅਸਲਮ ਨਾਜ, ਪਰੋਜੈਕਟ ਡਾਇਰੈਕਟਰ ਆਦਿ ਦਾ ਸਨਮਾਨ ਵੀ ਕੀਤਾ ਗਿਆ। ਸਟੇਜ ਦਾ ਪ੍ਰਬੰਧ ਅਜਾਦ ਫਾਉਂਡੇਸ਼ਨ ਟਰੱਸਟ (ਰਜਿ.) ਮਾਲੇਰਕੋਟਲਾ ਦੇ ਚੇਅਰਮੈਨ ਡਾ. ਅਬਦੁਲ ਮਜੀਦ ਵਲੋਂ ਬਾਖੂਬੀ ਚਲਾਇਆ ਗਿਆ।ਅੰਤ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਅਮਜਦ ਵਿਲੋਨ ਦੁਆਰਾ ਕੀਤਾ ਗਿਆ। ਇਸ ਮੌਕੇ ਲਗਾਏ ਗਏ ਕੈਂਪ ਵਿੱਚ ਡਾ. ਅਨੂ ਸੋਹੀ, ਹੋਮਿੳਪੈਥੀ ਸਪੈਸਲਿਟ, ਅਤੇ ਡਾ. ਰੁਸਤਮ ਅਲੀ , ਮੈਡੀਕਲ ਸਪੈਸਲਿਸਟ ਵਲੋਂ ਸਾਂਝੇ ਤੌਰ ਤੇ 230 ਮਰੀਜਾਂ ਦਾ ਚੈਕ-ਅੱਪ ਕੀਤਾ ਗਿਆ, ਅਤੇ ਮੁਫਤ ਦਵਾਈ ਦਿੱਤੀ ਗਈ। ਮਾਲੇਰਕੋਟਲਾ ਦੇ ਬੀਬੀ ਫਾਤਿਮਾ ਲਿਵਰ ਕਲੀਨਿਕ ਦੀ ਪ੍ਰਮਾਣਿਤ ਲਿਬਾਰਟਰੀ ਵਲੋਂ ਕਾਲੇ ਪੀਲੀਏ , ਖੁਨ ਟੈਸਟ, ਬਲੱਡ ਗਰੁੱਪ ਆਦਿ ਦੇ ਟੈਸਟ ਮੁਫਤ ਕੀਤੇ ਗਏ। ਸਮਾਗਮ ਅਤੇ ਕੈਂਪ ਨੂੰ ਸਫਲ ਬਨਾਉਣ ਵਿੱਚ ਸਾਜਿਦ ਬਿੰਜੋਕੀ, ਨਜੀਰ ਅਹਿਮਦ, ਅਸਗਰ ਅਲੀ, ਮੁਹੰਮਦ ਇਰਫਾਨ , ਸਦਰਦੀਨ ਆਦਿ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।
About

POST YOUR COMMENTS

Your email address will not be published. Required fields are marked *