Thursday, 28/3/2024 | 2:09 UTC+0
Azadfoundation.in

ਚੋਣਾਂ ਦੋਰਾਨ ਵੰਡੇ ਜਾਂਦੇ ਨਸ਼ੇ ਵਿਰੁੱਧ ਵਿਦਿਆਰਥੀ ਉਸਾਰੂ ਭੁਮਿਕਾ ਨਿਭਾਉਣ:ਖਾਨ

ਫਾਉਂਡੇਸ਼ਨ ਨੇ ਕੀਤਾ ‘ਨਸ਼ਾ ਜਾਗਰੂਕਤਾ ਅਭਿਆਨ` ਤਹਿਤ 25ਵਾਂ ਸੈਮੀਨਾਰ ਮਾਲੇਰਕੋਟਲਾ: ( ANS) ਪੰਜਾਬ ਵਿੱਚ ਨਸ਼ਿਆਂ ਦੀ ਮਹਾਂਮਾਰੀ ਇਸ ਤਰਾਂ ਦਾ ਭਿਅੰਕਰ ਰੂਪ ਧਾਰ ਕਰ ਚੁੱਕੀ ਹੈ ਕਿ ਪੰਜਾ ਦਰਿਆਵਾਂ ਦੀ ਧਰਤੀ ਵਿਖੇ ‘ਛੇਵਾਂ ਦਰਿਆ’ ਵਗ ਤੁਰਿਆ ਹੈ, ਇਸੇ ਭਿਅੰਕਰ ਸਥਿਤੀ ਨਾਲ ਨਜਿੱਠਨ ਲਈ ਆਜਾਦ ਫਾਊਂਡੇਸ਼ਨ ਟਰੱਸਟ (ਰਜਿ.) ਵਲੋਂ ਸੋਸਵਾ (ਨਾਰਥ ਇੰਡੀਆਂ), ਸਮਾਜਿਕ ਸੁਰਖਿਆਂ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਖੇਤਰ ਅਧੀਨ ‘ਨਸ਼ਾ ਵਿਰੋਧੀ ਜਾਗਰੂਕਤਾ ਅਭਿਆਨ” ਤਹਿਤ ਪਿਛਲੇ ਛੇ ਮਹੀਨਿਆਂ ਤੋਂ ਚਲਾਏ ਜਾ ਰਹੇ ਅਭਿਆਨ ਤਹਿਤ ਖੇਤਰ ਦੀਆਂ ਵੱਖ ਸਿਖਿਆਂ ਸੰਸਥਾਵਾਂ ਵਿੱਚ ਸੈਮੀਨਾਰ, ਭਾਸ਼ਨ ਮੁਕਾਬਲੇ, ਵਾਦ-ਵਿਵਾਦ ਅਤੇ ਜਾਗਰੂਕਤਾ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਅਭਿਆਨ ਤਹਿਤ ਕੱਲ ਮਾਡਰਨ ਸੈਕੂਲਰ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਸੀਨ.ਸੈਕੰ. ਸ਼ਕੂਲ ਭੋਗੀਵਾਲ ਵਿਖੇ 25ਵਾਂ ਜਾਗਰੂਕਤਾ ਸੈਮੀਨਾਰ ਕੀਤਾ ਗਿਆ।ਅਤੇ ਨੌਜਵਾਨਾਂ, ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ‘ਨਸ਼ਾ ਵਿਰੋਧੀ ਜਾਗਰੂਕਤਾ ਭਾਸ਼ਨ’ ਵਿਸ਼ਾ ਮਾਹਿਰ ਅਮਜਦ ਖਾਨ ਅਤੇ ਡਾ.ਮਜੀਦ ਆਜਾਦ ਵਲੋਂ ਕੀਤਾ ਗਿਆ, ਵਿਸ਼ੇ ਤੇ ਬੋਲਦਿਆ ਉਹਨਾਂ ਕਿਹਾ ਕਿ ‘ਰਾਜਨੀਤਕ ਪਾਰਟੀਆਂ ਦੁਆਰਾ ਚੋਣਾ ਦੌਰਾਨ ਨਸ਼ਾ ਵੰਡਿਆਂ ਜਾਂਦਾ ਹੈ ਇਸ ਰੁਝਾਣ ਤਾਂ ਹੀ ਬੰਦ ਹੋ ਸਕਦਾ ਹੈ ਜੇਕਰ ਵਿਦਿਆਰਥੀ ਨੌਜਵਾਨ ਇਸ ਮੌਕੇ ਸੁਚਾਰੂ ਭੁਮਿਕਾ ਨਿਭਾਉਂਦਿਆਂ ਆਪਣੇ ਆਪਣੇ ਪਿੰਡਾ ਸ਼ਹਿਰਾਂ ਵਿੱਚ ਨਸ਼ਿਆਂ ਵਿਰੋਧੀ ਲਹਿਰ ਪੈਦਾ ਕਰਨ’। ਉਹਨਾਂ ਅੱਗੇ ਕਿਹਾ ਕਿ ‘ਸ਼ੁਰੂ ਸ਼ੁਰੂ ਵਿੱਚ ਨਸ਼ੇ ਨਸ਼ੇ ਦੇ ਰੂਪ ਵਿੱਚ ਨਹੀਂ ਹੁੰਦੇ ਇਹ ਕੇਵਲ ਦੋਸਤਾਂ ਮਿਤੱਰਾਂ ਨਾਲ ਮਨੋਰੰਜਨ ਦਾ ਸਾਧਨ, ਸਮਾਜਕ ਡਰਿੰਕਸ ਆਦਿ ਦੇ ਰੂਪ ਵਿੱਚ ਹੁੰਦੇ ਹਨ, ਪਰ ਹੌਲੀ ਹੌਲੀ ਇਹ ਮਾਨਸਿਕ ਬਿਮਾਰੀ ਦਾ ਰੂਪ ਧਾਰਨ ਕਰ ਜਾਂਦੇ ਹਨ।` ਇਸ ਮੌਕੇ ਵਿਦਿਆਰਥੀਆਂ ਵਲੋਂ ਪੁਛੇ ਗਏ ਸਵਾਲਾਂ ਦੇ ਜਵਾਬ ਵੀ ਬਾਖੂਬੀ ਦਿੱਤੇ ਗਏ। ਇਸ ਅਭਿਆਨ ਦੇ ਪਰੋਜੈਕਟ ਦਾਇਰੈਕਟਰ ਅਸਲਮ ਨਾਜ ਨੇ ਇਸ ਮੌਕੇ ਨੇ ਕਿਹਾ ਕਿ ‘ਨਸ਼ਾ ਇੱਕ ਮਾਨਸਿਕ ਬਿਮਾਰੀ ਤਾਂ ਹੈ ਪਰ ਇਹ ਲਾਇਲਾਜ ਬਿਮਾਰੀ ਨਹੀ ਹੈ, ਜਾਗਰੂਕਤਾ ਅਤੇ ਦਵਾਈਆਂ ਨਾਲ ਇਸ ਦਾ ਇਲਾਜ ਸੰਭਵ ਹੈ, ਇਸ ਵਾਸਤੇ ਆਜਾਦ ਫਾਉਂਡੇਸ਼ਨ ਨਸ਼ਾ ਕਰਨ ਵਾਲੇ ਰੋਗੀਆਂ ਦਾ ਮੁਫਤ ਇਲਾਜ ਕਰਵਾ ਰਹੀ ਹੈ’। ਸਮਾਗਮ ਦੇ ਅੰਤ ਤੇ ਨੌਜਵਾਨਾਂ ਨੂੰ ਭਵਿੱਖ ਵਿੱਚ ਕਦੇ ਵੀ ਨਸ਼ੇ ਨਾ ਕਰਨ ਦੀ ਅਤੇ ਨਸ਼ਾ-ਵਿਰੋਧੀ ਲਹਿਰ ਦਾ ਹਿੱਸਾ ਬਨਣ ਦੀ ਸਹੁੰ ਚੁਕਾਈ ਗਈ। ਅਤੇ ਵਿਦਿਆਰਥੀਆਂ ਨੂੰ ਨਸ਼ਾ-ਵਿਰੋਧੀ ਪੈਂਫਲਟ ਵੀ ਦਿੱਤੇ ਗਏ। ਇਸ ਸੈਮੀਨਾਰ ਅਤੇ ਉਦਘਾਟਨ ਸਮਾਰੋਹ ਨੂੰ ਸਫਲਤਾ-ਪੂਰਵਕ ਸਿਰੇ ਚੜਾਉਣ ਆਜਾਦ ਫਾਉਂਡੇਸ਼ਨ ਦੇ ਚੇਅਰਮੈਨ ਅਸਗਰ ਅਲੀ, ਸਕੱਤਰ ਤਾਹਿਰਾ ਪਰਵੀਨ ਆਦਿ ਵਲੋਂ ਵਿਸੇਸ਼ ਭੂਮਿਕਾ ਨਿਭਾਈ ਗਈ।
About

POST YOUR COMMENTS

Your email address will not be published. Required fields are marked *