Tuesday, 3/12/2024 | 6:06 UTC+0
Azadfoundation.in

ਮਾਲੇਰਕੋਟਲਾ ਕਲੱਬ ਚ’ ਕੀਤੇ ‘ਫਖਰ-ਏ-ਮਾਲੇਰਕੋਟਲਾ’ ਐਵਾਰਡ ਨਾਲ ਕੀਤੇ ਮੈਰਿਟ ਹੋਲਡਰਾਂ ਵਿਦਿਆਰਥੀ ਸਨਮਾਨਿਤ

ਵਿਦਿਆਰਥੀਆ ਦੀ ਸਖਤ-ਮਿਹਨਤ ਨੇ ਮਾਪਿਆਂ ਅਤੇ ਮਾਲੇਰਕੋਟਲਾ ਦਾ ਨਾਮ ਰੌਸ਼ਨ ਕੀਤਾ ਹੈ: ਇਜਹਾਰ ਆਲਮ ਭਾਰਤ ਦੇ ਪਛੜੇਪਨ ਦਾ ਕਾਰਨ ਸਿਖਿਆ ਦਾ ਪਛੜਾਪਨ ਹੈ: ਡਾ.ਮਜੀਦ ਅਜਾਦ ਮਾਲੇਰਕੋਟਲਾ:(8-8-2016) ਮਾਲੇਰਕੋਟਲਾ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਇੱਕ ਸਨਮਾਨ ਸਮਾਰੋਹ ਇੱਥੇ ਮਾਲੇਰਕੋਟਲਾ ਦੇ ਸਿਰਮੌਰ ਸਵੈ-ਸੇਵੀ ਸੰਗਠਨ ਅਜਾਦ ਫਾਉਂਡੇਸ਼ਨ ਟਰਸਟ (ਰਜਿ.)ਮਾਲੇਰਕੋਟਲਾ ਵਲੋਂ ਮਾਲੇਰਕੋਟਲਾ ਕਲੱਬ ਵਿਖੇ ਕੀਤਾ ਗਿਆ, ਇਸ ਮੌਕੇ ਤਹਿਸੀਲ ਮਾਲੇਰਕੋਟਲਾ ਨਾਲ ਸਬੰਧਤ ਪੰਜਾਬ ਪੀ.ਐ.ਟੀ-2016 ਵਿੱਚ ਉਚ-ਮੈਰਿਟ ਪ੍ਰਾਪਤ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦਸਵੀ , ਬਾਰਵੀਂ ਦੀ ਜਿਲਾ ਪੱਧਰੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਦਾ ‘ਫਖਰ-ਏ-ਮਾਲੇਰਕੋਟਲਾ’ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਸ ਤਹਿਤ ਪੰਜਾਬ ਪੀ.ਐਮ.ਟੀ.-2016 ਸ਼੍ਰੇਣੀ ਤਹਿਤ ਸਦਫ ਨਵਰੂਪ ਕੌਰ (ਐਸ.ਸੀ.ਸ਼੍ਰੇਣੀ ਰੈਂਕ ਪਹਿਲਾ), ਨਵਦੀਪ ਕੌਰ (ਐਸ.ਸੀ.ਸ਼੍ਰੇਣੀ ਰੈਂਕ ਦੂਸਰਾ),ਮਨਜੋਤ ਕੌਰ, ਸਿਮਰਨਪ੍ਰੀਤ ਕੌਰ ਮੁੰਡੇ, ਅਜਹਰ (ਰੈਂਕ 436) , ਬਾਰਵੀਂ ਜਮਾਤ ਸ਼੍ਰੇਣੀ ਇਸਲਾਮੀਆ ਗਰਲਜ ਸਕੂਲ ਮਾਲੇਰਕੋਟਲਾ ਦੀ ਆਮਨਾ (ਅੰਕ 95.56%) ਦਸਵੀਂ ਜਮਾਤ ਲਈ ਤਹਿਤ ਪੁਆਨੀਅਰ ਸਕੂਲ ਗਜਣਮਾਜਰਾ ਦੀ ਵਿਦਿਆਰਥਨ ਈਸ਼ਾ (ਜਿਲਾ ਸੰਗਰੂਰ ਰੈਂਕ ਪਹਿਲਾ), ਅਲ-ਫਲਾਹ ਸਕੂਲ ਮਾਲੇਰਕੋਟਲਾ ਦੀ ਅਦੀਨ ਖਾਲਿਦ (ਅੰਕ 96.92%), ਰਿਮਸ਼ਾ ਫਾਰੂਕੀ (ਅੰਕ 96.46%), ਗੁਰੁ-ਨਾਨਕ ਦੇਵ ਸੀ.ਸੈ.ਸਕੂਲ ਭੁਰਥਲਾ ਮੰਡੇਰ ਦੀ ਜਸ਼ਨਪ੍ਰੀਤ ਕੌਰ (ਅੰਕ 96.15%) ਅਦਿ ਨੂੰ ਫਖਰ-ਏ-ਮਾਲੇਰਕੋਟਲਾ’ ਦਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਐਡਵੋਕੇਟ ਮੁਹੰਮਦ ਸਮਸ਼ਾਦ, ਚੇਅਰਮੈਨ, ਮਾਰਕੀਟ ਕਮੈਟੀ ਮਾਲੇਰਕੋਟਲਾ ਵਲੋਂ ਕੀਤੀ ਗਈ। ਇਸ ਮੌਕੇ ਮੁੱਖ-ਮਹਿਮਾਨ ਦੇ ਤੌਰ ਤੇ ਸ਼ਾਮਲ ਪਦਮ ਸ਼੍ਰੀ ਮੁਹੰਮਦ ਇਜਹਾਰ ਆਲਮ , ਸਾਬਕਾ ਚੇਅਰਮੈਨ ਪੰਜਾਬ ਵਕਫ ਬੋਰਡ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਉਹਨਾਂ ਦੀ ਲਗਨ ਅਤੇ ਸਖਤ-ਮਿਹਨਤ ਨੇ ਮਾਪਿਆਂ ਅਤੇ ਮਾਲੇਰਕੋਟਲਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਬੋਲਦਿਆ ਅਜਾਦ ਫਾਉਂਡੇਸ਼ਨ ਟਰਸਟ (ਰਜਿ.) ਮਾਲੇਰਕੋਟਲਾ ਦੇ ਚੇਅਰਮੈਨ ਡਾ. ਅਬਦੁਲ ਮਜੀਦ ਅਜਾਦ ਨੇ ਕਿਹਾ ਕਿ ਭਾਰਤ ਦੇ ਪਛੜੇਪਨ ਦਾ ਕਾਰਨ ਸਿਖਿਆ ਦਾ ਪਛੜਾਪਨ ਹੈ, ਇਸ ਲਈ ਅਸੀਂ ਅਜਾਦੀ ਦੇ 67 ਸਾਲਾਂ ਬਾਅਦ ਵੀ ਭੁਖਮਰੀ, ਕੁਪੋਸ਼ਨ, ਬੇਰੋਜਗਾਰੀ ਆਦਿ ਨਾਲ ਜੂਝ ਰਹੇ ਹਾਂ। ਇਸ ਦਾ ਕਾਰਣ ਸਮਾਨ ਸਿਖਿਆ ਪ੍ਰਬੰਧ ਨਾ ਹੋਣਾ ਹੈ, ਇੱਥੇ ਅਮੀਰ ਵਰਗ ਲਈ ਪਰਾਈਵੇਟ ਸਕੂਲ ਅਤੇ ਗਰੀਬ ਵਰਗ ਲਈ ਸਰਕਾਰੀ ਸਕੂਲਾਂ ਦੀ ਵੰਡ ਦਾ ਹੋਣਾ ਹੈ। ਇਸ ਮੌਕੇ ਅਜਾਦ ਫਾਉਂਡੇਸ਼ਨ ਟਰਸਟ (ਰਜਿ.) ਮਾਲੇਰਕੋਟਲਾ ਦੀ ਟੀਮ ਵਲੋਂ ਮੁੱਖ ਮਹਿਮਾਨ , ਸਮਾਗਮ ਦੇ ਪ੍ਰਧਾਨ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਹੋਰਨਾਂ ਤੋਂ ਬਿਨਾਂ ਪ੍ਰੋ. ਬਿੱਕਰ ਸਿੰਘ, ਲੈਕਚਰਾਰ ਮੁਹੰਮਦ ਅਨਵਰ ਆਦਿ ਵਲੋਂ ਵੀ ਸੰਬੋਧਨ ਕੀਤਾ ਗਿਆ। ਸਟੇਜ ਸੰਚਾਲਣ ਅਮਜਦ ਵਿਲੋਨ ਅਤੇ ਅਸਲਮ ਨਾਜ ਵਲੋਂ ਕੀਤਾ ਗਿਆ। ਸਮਾਗਮ ਨੂੰ ਸਫਲ ਬਨਾਉਣ ਵਿੱਚ ਮੁਹੰਮਦ ਸਜਿਦ, ਅਸਗਰ ਅਲੀ, ਨਜੀਰ ਅਹਿਮਦ , ਤਾਹਿਰਾ ਪ੍ਰਵੀਨ, ਅਬਦੁਲ ਉਬੈਦ , ਸਰਾਜ ਅਨਵਰ, ਡਾ. ਮੁਹੰਮਦ ਰਮਜਾਨ, ਡਾ. ਤਾਜ ਮਹੰਮਦ, ਡਾ. ਮੁਹੰਮਦ ਸਲੀਮ, ਹਾਜੀ ਉਮਰਦੀਨ, ਚੇਅਰਮੈਨ, ਅਲ-ਫਲਾਹ ਟਰਸਟ, ਇੰਦਰਜੀਤ ਸਿੰਘ ਮੁੰਡੇ (ਕੇ.ਐਸ.ਐਗਰੋ), ਹਰੀ ਸਿੰਘ ਰੁੜਕਾ, ਕਿਮੀ ਅਰੋੜਾ ਆਦਿ ਵਲੋਂ ਵਿਸੇਸ਼ ਭੂਮਿਕਾ ਨਿਭਾਈ ਗਈ।
About

POST YOUR COMMENTS

Your email address will not be published. Required fields are marked *