Thursday, 21/11/2024 | 9:54 UTC+0
Azadfoundation.in

ਹਥੋਈ ਵਿਖੇ ਮੁਫ਼ਤ ਮੈਡੀਕਲ ਕੈੰਪ 31 ਅਕਤੂਬਰ ਨੂੰ


ਪ੍ਰਚਾਰ ਮੁਹਿੰਮ ਨੂੰ ਝੰਡੀ ਦੇਕੇ ਕੀਤਾ ਅਰਿਹੰਤ ਸਪਿਨਿੰਗ ਮਿੱਲ ਤੋਂ ਰਵਾਨਾ

ਮਾਲੇਰਕੋਟਲਾ 29 ਅਕਤੂਬਰ ( ANS ) ਅਰਿਹੰਤ ਸਪਿਨਿੰਗ ਮਿੱਲ ਵਲੋਂ ਆਜ਼ਾਦ ਫਾਉਂਡੇਸ਼ਨ ਟਰੱਸਟ ਦੇ ਪ੍ਰਬੰਧ ਹੇਠ ਜਿਲਾ ਮਾਲੇਰਕੋਟਲਾ ਵਿੱਚ ਮੁਫਤ ਮੈਡੀਕਲ ਕੈੰਪਾਂ ਦੀ ਲੜੀ ਹੇਠਾਂ ਵੱਖ ਵੱਖ ਪਿੰਡਾਂ ਵਿਚ ਮੈਡੀਕਲ ਕੈੰਪ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। 

    ਇਸ ਤਹਿਤ ਪਹਿਲਾ ਕੈੰਪ ਪਿੰਡ ਹੈਦਰ ਨਗਰ (ਹਥੋਈ) ਵਿਖੇ 31 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਵਾਸਤੇ ਸਾਰੇ ਪ੍ਰਬੰਧ ਕਰ ਲਏ ਗਏ ਹਨ, ਇਸ ਵਾਸਤੇ ਪ੍ਰਚਾਰ ਮੁਹਿੰਮ ਨੂੰ ਅੱਜ ਅਰਿਹੰਤ ਮਿੱਲ ਮਾਲੇਰਕੋਟਲਾ ਦੇ ਯੂਨਿਟ ਹੈਡ ਸ਼੍ਰੀ ਸੁਮੀਤ ਅੱਗਰਵਾਲ ਜੀ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਰਵਾਨਾ ਕੀਤਾ |

ਇਸ ਸਬੰਧੀ ਮੀਡੀਆ ਦੇ ਨਾਮ ਜਾਰੀ ਕੀਤੀ ਸੂਚਨਾ ਤਹਿਤ ਆਜਾਦ ਫਾਉਂਡੇਸ਼ਨ ਦੇ ਸਰਪ੍ਰਸਤ ਡਾ.ਮਜੀਦ ਆਜਾਦ ਅਤੇ ਚੇਅਰਮੈਨ ਅਸਲਮ ਨਾਜ਼ ਨੇ ਕਿਹਾ ਹੈ ਕਿ ਕੈਂਪ ਵਿੱਚ ਔਰਤਾਂ ਦੀਆਂ ਬਿਮਾਰੀਆਂ ਦੇ ਮਾਹਰ ਡਾ.ਸਸ਼ੀ ਜਿੰਦਲ, ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਰ ਡਾ. ਸ਼ਿਖਾ, ਨੱਕ ਕੰਨ ਗਲੇ ਦੇ ਮਾਹਿਰ ਡਾ. ਗਿਫਟੀ ਸਿੰਗਲਾ ਤੋਂ ਇਲਾਵਾ ਜਨਰਲ ਮੈਡੀਸਨ ਦੇ ਮਾਹਿਰ ਮਰੀਜਾਂ ਦਾ ਚੈਕ ਅੱਪ ਕਰਨਗੇ। ਕੈੰਪ ਵਿੱਚ ਮਰੀਜਾਂ ਦੇ ਲੋੜੀਂਦੇ ਲੈਬਾਰਟਰੀ ਟੈਸਟ ਵੀ ਕੀਤੇ ਜਾਣਗੇ।

   ਅਰਿਹੰਤ ਮਿੱਲ ਦੇ ਅੱਸੀਸਟੈਂਟ ਮੈਨੇਜਰ (ਐਚ.ਆਰ & ਐਡਮਨ) ਸ਼੍ਰੀ ਰਾਜ ਕੁਮਾਰ ਨੇ ਕਿਹਾ ਕਿ ਕੈੰਪ ਵਿੱਚ ਪਹੁੰਚਣ ਵਾਲੇ ਮਰੀਜਾਂ ਨੂੰ  ਲੋੜੀਂਦੀਆਂ ਦਵਾਈਆਂ ਮੁਫ਼ਤ  ਦਿੱਤੀਆਂ ਜਾਣਗੀਆਂ। 

    ਕੈੰਪ ਦੇ ਪ੍ਰਬੰਧਕਾਂ ਨੇ ਬੇਨਤੀ ਕੀਤੀ ਹੈ ਕਿ ਆਉਣ ਵਾਲੇ ਮਰੀਜ ਆਪਣੇ ਨਾਲ ਅਧਾਰ ਕਾਰਡ ਅਤੇ ਪੁਰਾਣੀਆਂ ਰਿਪੋਰਟਾਂ ਜਰੂਰ ਲੈਕੇ ਆਉਣ। 

About

POST YOUR COMMENTS

Your email address will not be published. Required fields are marked *