Post by relatedRelated post
ਨਸ਼ਿਆਂ ਵਿਰੁੱਧ ਸਮਾਜਿਕ ਅਸ਼ਹਿਨਸ਼ੀਲਤਾ ਵਾਲੀ ਪਹੁੰਚ ਜਰੂਰੀ: ਮੈਡਮ ਸ਼ਾਬਾਨਾ
ਮਾਲੇਰਕੋਟਲਾ: ( ਅਨਸ ) ਪੰਜਾਬ ਵਿੱਚ ਨਸ਼ਿਆਂ ਦੀ ਮਹਾਂਮਾਰੀ ਇਸ ਤਰਾਂ ਦਾ ਭਿਅੰਕਰ ਰੂਪ ਧਾਰ ਕਰ ਚੁੱਕੀ ਹੈ ਕਿ ਪੰਜਾ ਦਰਿਆਵਾਂ ਦੀ ਧਰਤੀ ਵਿਖੇ ‘ਛੇਵਾਂ ਦਰਿਆ’ ਵਗ ਤੁਰਿਆ ਹੈ, ਇਸੇ ਭਿਅੰਕਰ ਸਥਿਤੀ ਨਾਲ ਨਜਿੱਠਨ ਲਈ ਆਜਾਦ ਫਾਊਂਡੇਸ਼ਨ ਟਰੱਸਟ (ਰਜਿ.) ਵਲੋਂ ਸੋਸਵਾ (ਨਾਰਥ ਇੰਡੀਆਂ), ਸਮਾਜਿਕ ਸੁਰਖਿਆਂ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਖੇਤਰ ਅਧੀਨ ‘ਨਸ਼ਾ ਵਿਰੋਧੀ ਜਾਗਰੂਕਤਾ ਅਭਿਆਨ” ਦੀ ਸ਼ੁਰੂਆਤ ਅੱਜ ਭੂਪਿੰਦਰਾ ਗਲੋਬਲ ਸਕੂਲ, ਬਿੰਜੋਕੀ ਕਲਾਂ ਵਿਖੇ ਕੀਤੀ ਗਈ।
ਇਸ ਮੌਕੇ ਅਭਿਆਨ ਦਾ ਉਦਘਾਟਨ ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ‘ਲਖਵੀਰ ਕੌਰ ਢੀਂਡਸਾ’ ਅਤੇ ਫਾਉਂਡੇਸ਼ਨ ਦੇ ਸ੍ਰਪਰਸਤ ਡਾ.ਅਬਦੁਲ ਮਜੀਦ ‘ਆਜਾਦ’ ਵਲੋਂ ਸਾਂਝੇ ਰੂਪ ਵਿੱਚ ਰਿਬਨ ਕੱਟਕੇ ਕਤਿਾ ਗਿਆ। ਅਭਿਆਨ ਸਬੰਧੀ ਬੋਲਦਿਆਂ ਡਾ. ਆਜਾਦ ਨੇ ਕਿਹਾ ਕਿ ਇਸ ਅਭਿਆਨ ਤਹਿਤ ਆਉਨ ਵਾਲੇ 7 ਮਹੀਨਿਆਂ ਵਿੱਚ ਤਹਿਸੀਲ ਮਾਲੇਰਕੋਟਲਾ ਦੇ 32 ਸਕੂਲ ਅਤੇ ਕਾਲਜਾਂ ਵਿੱਚ ਨਸ਼ਾ ਜਾਗਰੂਕਤਾ ਸਬੰਧੀ ਮਾਹਰਾਂ ਦੇ ਲੈਕਚਰ ,ਪੇਂਟਿੰਗ ਮੁਕਾਬਲੇ, ਰੈਲੀਆਂ, ਨੁੱਕੜ ਨਾਟਕ ਆਦਿ ਕੀਤੇ ਜਾਣਗੇ।ਅਤੇ ਨੌਜਵਾਨਾਂ, ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਨਸ਼ਾ-ਵਿਰੌਧੀ ਮਾਹੌਲ ਸਿਰਜਿਆ ਜਾਵੇਗਾ। <a href="http://azadfoundation.in/?attachment_id=311" rel="attachment wp-att-311"><img src="http://azadfoundation.in/wp-content/uploads/2018/05/IMG-20180505-WA0000.jpg" alt="IMG-20180505-WA0000" width="720" height="1280" class="alignnone size-full wp-image-311" /></a>
ਇਸ ਮੌਕੇ ‘ਨਸ਼ਾ ਵਿਰੋਧੀ ਜਾਗਰੂਕਤਾ ਭਾਸ਼ਨ’ ਵਿਸ਼ਾ ਮਾਹਿਰ ਮੈਡਮ ਸ਼ਾਬਾਨਾ ਵਲੋਂ ਕੀਤਾ ਗਿਆ, ਵਿਸ਼ੇ ਤੇ ਬੋਲਦਿਆ ਉਹਨਾਂ ਕਿਹਾ ਕਿ ‘ਨਸ਼ਿਆਂ ਦੀ ਸ਼ੁਰੂਆਤ ਕਿਸ਼ੋਰ ਉਮਰ ਤੋਂ ਹੁੰਦੀ ਹੈ ਅਤੇ ਇਸ ਉਮਰ ਵਿੱਚ ਬਚਿਆਂ ਨੂੰ ਜਾਗਰੂਕ ਕਰਕੇ ਬਚਾਇਆ ਜਾ ਸਕਦਾ ਹੈ’। ਉਹਨਾਂ ਅੱਗੇ ਕਿਹਾ ਕਿ ‘ਸ਼ੁਰੂ ਸ਼ੁਰੂ ਵਿੱਚ ਨਸ਼ੇ ਨਸ਼ੇ ਦੇ ਰੂਪ ਵਿੱਚ ਨਹੀਂ ਹੁੰਦੇ ਇਹ ਕੇਵਲ ਦੋਸਤਾਂ ਮਿਤੱਰਾਂ ਨਾਲ ਮਨੋਰੰਜਨ ਦਾ ਸਾਧਨ, ਸਮਾਜਕ ਡਰਿੰਕਸ; ਆਦਿ ਦੇ ਰੂਪ ਵਿੱਚ ਹੁੰਦੇ ਹਨ, ਪਰ ਹੌਲੀ ਹੌਲੀ ਇਹ ਮਾਨਸਿਕ ਬਿਮਾਰੀ ਦਾ ਰੂਪ ਧਾਰਨ ਕਰ ਜਾਂਦੇ ਹਨ, ਇਸ ਦਾ ਪਤਾ ਵੀ ਨਹੀ ਲੱਗਦਾ, ਇਸ ਲਈ ਇਹਨਾਂ ਵਿਰੁੱਧ ‘ਸਮਾਜਿਕ ਅਸ਼ਹਿਨਸ਼ੀਲਤਾ’ ਵਾਲਾ ਮਾਹੋਲ ਸਿਰਜਨਾ ਪਵੇਗਾ’।<a href="http://azadfoundation.in/?attachment_id=315" rel="attachment wp-att-315"><img src="http://azadfoundation.in/wp-content/uploads/2018/05/IMG-20180503-WA0025.jpg" alt="IMG-20180503-WA0025" width="1040" height="780" class="alignnone size-full wp-image-315" /></a>
ਇਸ ਮੌਕੇ ਵਿਦਿਆਰਥੀਆਂ ਵਲੋਂ ਪੁਛੇ ਗਏ ਸਵਾਲਾਂ ਦੇ ਜਵਾਬ ਵੀ ਬਾਖੂਬੀ ਦਿੱਤੇ ਗਏ।ਫਾਉਂਡੇਸ਼ਨ ਵਲੋਂ ਇਸ ਮੌਕੇ ਮੈਡਮ ਸ਼ਬਾਨਾ ਦਾ ਸਨਮਾਨ ਵੀ ਕੀਤਾ ਗਿਆ।
ਇਸ ਅਭਿਆਨ ਦੇ ਪਰੋਜੈਕਟ ਦਾਇਰੈਕਟਰ ਅਸਲਮ ਨਾਜ ਨੇ ਇਸ ਮੌਕੇ ਨੇ ਕਿਹਾ ਕਿ ‘ਨਸ਼ਾ ਇੱਕ ਮਾਨਸਿਕ ਬਿਮਾਰੀ ਤਾਂ ਹੈ ਪਰ ਇਹ ਲਾਇਲਾਜ ਬਿਮਾਰੀ ਨਹੀ ਹੈ, ਜਾਗਰੂਕਤਾ ਅਤੇ ਦਵਾਈਆਂ ਨਾਲ ਇਸ ਦਾ ਇਲਾਜ ਸੰਭਵ ਹੈ, ਇਸ ਵਾਸਤੇ ਆਜਾਦ ਫਾਉਂਡੇਸ਼ਨ ਹਰ ਸੰਭਵ ਮਦਦ ਲਈ ਤਿਆਰ ਹੈ’।
ਇਸ ਸੈਮੀਨਾਰ ਅਤੇ ਉਦਘਾਟਨ ਸਮਾਰੋਹ ਨੂੰ ਸਫਲਤਾ-ਪੂਰਵਕ ਸਿਰੇ ਚੜਾਉਣ ਆਜਾਦ ਫਾਉਂਡੇਸ਼ਨ ਦੇ ਚੇਅਰਮੈਨ ਅਸਗਰ ਅਲੀ, ਪਰੌਜੈਕਟ ਡਾਇਰੈਕਟਰ ਅਸਲਮ ਨਾਜ, ਸਕੱਤਰ ਅਮਜਦ ਵਿਲੋਨ ਮੁਹੰਮਦ ਮੁਨੀਰ ਆਦਿ ਵਲੋਂ ਵਿਸੇਸ਼ ਭੂਮਿਕਾ ਨਿਭਾਈ ਗਈ।
POST YOUR COMMENTS