Thursday, 2/5/2024 | 5:09 UTC+0
Azadfoundation.in

ਅਜਾਦ ਫਾਉਂਡੇਸ਼ਨ ਦੀ ਡਿਸਪੈਂਸਰੀ ਦਾ ਉਦਘਾਟਨ 28 ਅਗਸਤ ਨੂੰ

ਮਾਲੇਰਕੋਟਲਾ (27.8.2016) ਮਾਲੇਰਕੋਟਲਾ ਨੇੜੇ ਅਫਸਰਾਂ ਦੇ ਪਿੰਡ ਦੇ ਤੌਰ ਤੇ ਮਸ਼ਹੂਰ ਬਿੰਜੋਕੀ ਖੁਰਦ ਵਿਖੇ ਅਜਾਦ ਫਾਉਂਡੇਸ਼ਨ ਟਰੱਸਟ (ਰਜਿ), ਮਾਲੇਰਕੋਟਲਾ ਵਲੋਂ ਮਰਹੂਮ ਡਾ. ਰਮਨ ਸੋਹੀ ਦੇ ਪਰਿਵਾਰ ਦੇ ਸਹਿਯੋਗ ਨਾਲ ਇੱਕ ਡਾ.ਰਮਨ ਮੈਮੋਰੀਅਲ ਚੈਰੀਟੇਬਲ ਹੋਮਿਉਪੈਥੀ ਡਿਸਪੈਂਸਰੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸਬੰਧੀ ਡਿਸਪੈਂਸਰੀ ਦੇ ਪਰੋਜੈਕਟ ਡਾਇਰੈਕਟਰ ਅਸਲਮ ਨਾਜ ਨੇ ਦੱਸਿਆ ਕਿ ਡਿਸਪੈਸ਼ਰੀ ਦਾ ਉਦਘਾਟਨ ਪੰਚਾਇਤ ਘਰ, ਬਿੰਜੋਕੀ ਖੁਰਦ ਵਿਖੇ ਮਿਤੀ 28 ਅਗਸਤ ਐਤਵਾਰ ਨੂੰ ਸਾਢੇ ਦੱਸ ਵਜੇ ਡਾ. ਸੌਕਤ ਅਹਿਮਦ ਪਾਰੇ, ਆਈ.ਏ.ਐਸ. , ਉੱਪ-ਮੰਡਲ ਮਜਿਸਟੇਟ, ਮਾਲੇਰਕੋਟਲਾ ਵਲੋਂ ਕੀਤਾ ਜਾਵੇਗਾ। ਸਮਾਗਮ ਦੀ ਪ੍ਰਧਾਨਗੀ ਫਾਉਂਡੇਸ਼ਨ ਦੇ ਚੇਅਰਮੈਨ ਡਾ.ਮਜੀਦ ਅਜਾਦ ਅਤੇ ਸਿਮਰਜੀਤ ਸਿੰਘ ਸੇਹਕੇ, ਸੂਬਾ ਮੀਤ ਪ੍ਰਧਾਨ, ਕਿਸਾਨ ਕਾਂਗਰਸ ਸੈਲ, ਪੰਜਾਬ ਕਾਂਗਰਸ ਵਲੋਂ ਕੀਤੀ ਜਾਵੇਗੀ। ਇਸ ਮੋਕੇ ਬੀਬੀ ਹਲੀਮਾ ਲਿਵਰ ਕਲੀਨਿਕ ਮਾਲੇਰਕੋਟਲਾ ਦੀ ਟੀਮ ਵਲੋਂ ਮੁਫਤ ਲਿਬਾਰਟਰੀ ਟੈਸਟ ਅਤੇਬ ਚੈੱਕ-ਅੱਪ ਵੀ ਕੀਤਾ ਜਾਵੇਗਾ।
About

POST YOUR COMMENTS

Your email address will not be published. Required fields are marked *